ਮੰਕੀਪੌਕਸ (Monkeypox): ਅਸੀਂ ਕੀ ਜਾਣਦੇ ਹਾਂ
ਆਖਰੀ ਵਾਰ ਅੱਪਡੇਟ ਕੀਤਾ ਗਿਆ: 21 ਜੂਨ, 2022
ਮੰਕੀਪੌਕਸ ਵਾਇਰਸ ਓਨਟੈਰੀਓ ਵਿੱਚ ਫੈਲ ਰਿਹਾ ਹੈ ਅਤੇ ਹੁਣ ਤੱਕ ਜ਼ਿਆਦਾਤਰ ਸਮਲਿੰਗੀ ਅਤੇ ਦੋਲਿੰਗੀ ਪੁਰਸ਼ਾਂ ਵਿੱਚ ਰਿਪੋਰਟ ਕੀਤਾ ਗਿਆ ਹੈ। ਇਹ ਨਜ਼ਦੀਕੀ ਨਿੱਜੀ ਅਤੇ ਜਿਨਸੀ ਨੈਟਵਰਕਾਂ ਵਿੱਚੋਂ ਲੰਘਦਾ ਜਾਪਦਾ ਹੈ, ਹਾਲਾਂਕਿ ਸਮੇਂ ਦੇ ਨਾਲ ਹੋਰ ਜਾਣਕਾਰੀ ਉਪਲਬਧ ਹੁੰਦੀ ਹੈ।
ਅਸੀਂ ਟੋਰੋਂਟੋ ਪਬਲਿਕ ਹੈਲਥ, ਪਬਲਿਕ ਹੈਲਥ ਓਨਟੈਰੀਓ, ਅਤੇ ਚੀਫ ਮੈਡੀਕਲ ਅਫਸਰ ਔਫ ਹੈਲਥ ਦੇ ਦਫਤਰ ਸਮੇਤ ਪਬਲਿਕ ਹੈਲਥ ਅਥਾਰਟੀਆਂ — ਦੇ ਨਾਲ ਸਭ ਤੋਂ ਤਾਜ਼ਾ ਖਬਰਾਂ ਅਤੇ ਪ੍ਰਕਾਸ਼ਿਤ ਵਿਗਿਆਨਕ ਖੋਜਾਂ ਤੋਂ ਜਾਣਕਾਰੀ ਇਕੱਠੀ ਕੀਤੀ ਹੈ। ਇਸ ਪੰਨੇ ‘ਤੇ ਦਿੱਤੀ ਜਾਣਕਾਰੀ ਦਾ ਮਕਸਦ ਸਾਡੇ ਭਾਈਚਾਰੇ ਵਿੱਚ ਲੋਕਾਂ ਨੂੰ ਇਹ ਸਮਝਣ ਵਿੱਚ ਮਦਦ ਕਰਨਾ ਹੈ ਕਿ ਕੀ ਹੋ ਰਿਹਾ ਹੈ, ਕਿਸ ਚੀਜ਼ ਦਾ ਧਿਆਨ ਰੱਖਣ ਦੀ ਲੋੜ ਹੈ, ਅਤੇ ਕਿੱਥੋਂ ਦੇਖਭਾਲ ਪ੍ਰਾਪਤ ਕਰਨੀ ਹੈ। ਅਸੀਂ ਭਰੋਸੇਯੋਗ ਸਰੋਤਾਂ ‘ਤੇ ਨਜ਼ਰ ਰੱਖ ਰਹੇ ਹਾਂ ਅਤੇ ਇਸ ਪੰਨੇ ਨੂੰ ਨਿਯਮਿਤ ਤੌਰ ‘ਤੇ ਅੱਪਡੇਟ ਕਰ ਰਹੇ ਹਾਂ।
ਮੰਕੀਪੌਕਸ (Monkeypox): ਮੂਲ ਗੱਲਾਂ
ਇਹ ਇੱਕ ਵਾਇਰਸ ਹੈ ਜੋ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਅਤੇ ਬਹੁਤ ਜ਼ਿਆਦਾ ਥਕਾਵਟ ਦੇ ਨਾਲ-ਨਾਲ ਧੱਫੜਾਂ, ਜਖਮਾਂ, ਜਾਂ ਛਾਲਿਆਂ ਦਾ ਕਾਰਨ ਬਣ ਸਕਦਾ ਹੈ। ਜਾਨਵਰਾਂ ਅਤੇ ਮਨੁੱਖਾਂ ਦੋਵਾਂ ਨੂੰ ਵਾਇਰਸ ਨਾਲ ਸੰਕਰਮਣ ਹੋ ਸਕਦਾ ਹੈ, ਅਤੇ ਇਹ ਨਜ਼ਦੀਕੀ ਅਤੇ ਲੰਬੇ ਸਮੇਂ ਤੱਕ ਸੰਪਰਕ ਦੁਆਰਾ ਫੈਲਦਾ ਹੈ। ਇਹ ਚੇਚਕ ਦੇ ਪਰਿਵਾਰ ਵਿੱਚੋਂ ਹੀ ਹੈ, ਪਰ ਮੰਕੀਪੌਕਸ ਘੱਟ ਛੂਤਕਾਰੀ ਹੁੰਦਾ ਹੈ ਅਤੇ ਇਸਦੇ ਹਲਕੇ ਲੱਛਣ ਹੁੰਦੇ ਹਨ।
ਜ਼ਿਆਦਾਤਰ ਮਾਮਲੇ ਮੱਧ ਅਤੇ ਪੱਛਮੀ ਅਫ਼ਰੀਕੀ ਦੇਸ਼ਾਂ ਵਿੱਚ ਰਿਪੋਰਟ ਕੀਤੇ ਗਏ ਹਨ। ਕੈਨੇਡਾ ਜਾਂ ਅਮਰੀਕਾ ਵਿੱਚ ਕੇਸ ਦੇਖਣਾ ਬਹੁਤ ਦੁਰਲੱਭ ਹੈ, ਅਤੇ ਅਜਿਹਾ ਨਹੀਂ ਲੱਗਦਾ ਕਿ ਇਹਨਾਂ ਵਿੱਚੋਂ ਕੋਈ ਵੀ ਕੇਸ ਮੱਧ ਜਾਂ ਪੱਛਮੀ ਅਫ਼ਰੀਕੀ ਦੇਸ਼ਾਂ ਦੀ ਯਾਤਰਾ ਨਾਲ ਜੁੜਿਆ ਹੋਇਆ ਹੈ।
ਲੱਛਣ ਆਮ ਤੌਰ ‘ਤੇ ਮੰਕੀਪੌਕਸ ਦੇ ਸੰਪਰਕ ਵਿੱਚ ਆਉਣ ਦੇ ਲਗਭਗ ਪੰਜ ਦਿਨਾਂ ਦੇ ਅੰਦਰ ਦਿਖਾਈ ਦਿੰਦੇ ਹਨ, ਪਰ ਉਨ੍ਹਾਂ ਨੂੰ ਦਿਖਾਈ ਦੇਣ ਵਿੱਚ 21 ਦਿਨ ਤੱਕ ਲੱਗ ਸਕਦੇ ਹਨ। ਉਹਨਾਂ ਵਿੱਚ ਸ਼ਾਮਲ ਹੋ ਸਕਦੇ ਹਨ:
- ਤੁਹਾਡੇ ਮੂੰਹ ਵਿੱਚ, ਤੁਹਾਡੇ ਚਿਹਰੇ ‘ਤੇ, ਜਾਂ ਤੁਹਾਡੇ ਜਣਨ ਅੰਗਾਂ ਦੇ ਆਲੇ-ਦੁਆਲੇ ਧੱਫੜ ਜਾਂ ਛਾਲੇ (ਜਿਵੇਂ ਕਿ ਕੈਂਕਰ ਦੇ ਫੋੜੇ)
- ਸੁੱਜੇ ਹੋਏ ਲਿੰਫ ਨੋਡਜ਼ (lymph nodes)
- ਬੁਖਾਰ ਅਤੇ ਠੰਡ ਲੱਗਣਾ
- ਮਾਸਪੇਸ਼ੀਆਂ ਵਿੱਚ ਦਰਦ
- ਸਿਰਦਰਦ
- ਥਕਾਵਟ
ਵਧੇਰੇ ਗੰਭੀਰ ਲੱਛਣ ਸੰਭਵ ਹਨ ਪਰ ਘੱਟ ਆਮ ਹਨ। ਹਾਲ ਹੀ ਵਿੱਚ, 3% -6% ਮਾਮਲਿਆਂ ਵਿੱਚ ਮੌਤ ਹੋ ਗਈ ਹੈ।
ਇਸ ਸਭ ਤੋਂ ਤਾਜ਼ਾ ਆਉਟਬ੍ਰੇਕ ਵਿੱਚ, ਕੁਝ ਲੋਕਾਂ ਨੂੰ ਥਕਾਵਟ ਅਤੇ ਬੁਖਾਰ ਮਹਿਸੂਸ ਕਰਨ ਤੋਂ ਪਹਿਲਾਂ ਧੱਫੜ ਜਾਂ ਛਾਲੇ ਦਿਖਾਈ ਦਿੱਤੇ ਹਨ। ਅਤੇ ਕੁਝ ਮਾਮਲਿਆਂ ਵਿੱਚ, ਲੋਕਾਂ ਵਿੱਚ ਕੋਈ ਧਿਆਨ ਦੇਣ ਯੋਗ ਲੱਛਣ ਨਹੀਂ ਸਨ।
-
ਮੰਕੀਪੌਕਸ ਜਖਮਾਂ ਦੀਆਂ ਫੋਟੋਆਂ (ਗ੍ਰਾਫਿਕ):
ਇਹ ਫੋਟੋਆਂ ਮਈ 2022 ਵਿੱਚ ਯੂਕੇ, ਇਟਲੀ ਅਤੇ ਆਸਟਰੇਲੀਆ ਵਿੱਚ ਮੰਕੀਪੌਕਸ ਦੇ ਪੁਸ਼ਟੀ ਕੀਤੇ ਕੇਸਾਂ ਵਾਲੇ ਲੋਕਾਂ ਦੀਆਂ ਲਈਆਂ ਗਈਆਂ ਸਨ।
ਇਹਨਾਂ ਕੇਸਾਂ ਬਾਰੇ ਪੂਰੀਆਂ ਰਿਪੋਰਟਾਂ ਇਸ ਪੰਨੇ ਦੇ ਹੇਠਲੇ ਹਿੱਸੇ 'ਤੇ ਉਪਲਬਧ ਹਨ।
-
ਸੰਚਾਰ, ਇਲਾਜ, ਦੇਖਭਾਲ
ਇਹ ਕਿਸ ਤਰ੍ਹਾਂ ਅਗੇ ਪਾਸ ਹੁੰਦਾ ਹੈ?
ਮੰਕੀਪੌਕਸ ਵਾਇਰਸ ਸਾਹ ਦੀਆਂ ਬੂੰਦਾਂ ਦੁਆਰਾ, ਕਿਸੇ ਜਖਮ ਜਾਂ ਛਾਲੇ ਨੂੰ ਛੂਹਣ ਦੁਆਰਾ, ਜਾਂ ਕੱਪੜੇ ਜਾਂ ਬਿਸਤਰੇ ਵਰਗੀਆਂ ਦੂਸ਼ਿਤ ਸਤਹਾਂ ਦੁਆਰਾ ਸੰਚਾਰਿਤ ਹੋ ਸਕਦਾ ਹੈ।
ਇਸ ਨੂੰ ਫੈਲਣ ਲਈ ਆਮ ਤੌਰ 'ਤੇ ਲੰਬੇ ਸਮੇਂ ਤੱਕ ਆਹਮੋ-ਸਾਹਮਣੇ ਜਾਂ ਸਰੀਰ ਦੇ ਸੰਪਰਕ ਦੀ ਲੋੜ ਹੁੰਦੀ ਹੈ। ਇਸਦਾ ਮਤਲਬ ਹੈ ਕਿ ਇਹ ਬਹੁਤ ਤੇਜ਼ੀ ਨਾਲ ਜਾਂ ਬਹੁਤ ਦੂਰ ਫੈਲਣ ਦਾ ਰੁਝਾਨ ਨਹੀਂ ਰੱਖਦਾ।
ਹੁਣ ਤੱਕ, ਅਜਿਹਾ ਲਗਦਾ ਹੈ ਕਿ ਮੌਜੂਦਾ ਆਉਟਬ੍ਰੇਕ ਜ਼ਿਆਦਾਤਰ ਲੰਬੇ ਸਮੇਂ ਦੇ ਚਮੜੀ ਤੋਂ ਚਮੜੀ ਦੇ ਸੰਪਰਕ, ਸੈਕਸ, ਚੁੰਮਣ, ਜਾਂ ਬਹੁਤ ਨਜ਼ਦੀਕੀ ਗੱਲਬਾਤ ਨਾਲ ਜੁੜਿਆ ਹੋਇਆ ਹੈ। ਇਹ ਬਹੁਤ ਅਸੰਭਵ ਜਾਪਦਾ ਹੈ ਕਿ ਇਹ ਕਿਸੇ ਹੋਰ ਵਿਅਕਤੀ ਦੇ ਸਮਾਨ ਸਥਾਨ ਵਿੱਚ ਹੋਣ, ਹੱਥ ਮਿਲਾਉਣ ਜਾਂ ਜੱਫੀ ਪਾਉਣ, ਜਾਂ ਕਿਸੇ ਹੋਰ ਵਿਅਕਤੀ ਦੇ ਨੇੜਿਓਂ ਤੁਰਨ ਦੁਆਰਾ ਪਾਸ ਕੀਤਾ ਗਿਆ ਹੈ।
ਤੁਹਾਡੇ ਵਿੱਚ ਕੋਈ ਵੀ ਦਿਖਾਈ ਦੇਣ ਵਾਲੇ ਲੱਛਣਾਂ ਤੋਂ ਪਹਿਲਾਂ ਦੇ ਦਿਨਾਂ ਵਿੱਚ ਵਾਇਰਸ ਨੂੰ ਪਾਸ ਕੀਤਾ ਜਾਣਾ ਸੰਭਵ ਹੈ।
ਕੀ ਇਹ ਸੈਕਸ ਰਾਹੀਂ ਤੁਹਾਨੂੰ ਹੋ ਸਕਦਾ ਹੈ?
ਸ਼ਾਇਦ। ਅਸੀਂ ਜਾਣਦੇ ਹਾਂ ਕਿ ਇਹ ਨਜ਼ਦੀਕੀ ਸੰਪਰਕ ਦੁਆਰਾ ਸੰਚਾਰਿਤ ਹੁੰਦਾ ਹੈ ਜਿਵੇਂ ਕਿ ਚੁੰਮਣਾ, ਹੰਪਿੰਗ (humping), ਜਾਂ ਗਲੇ ਲਗਾਉਣਾ। ਇਸ ਲਈ, ਜੇ ਤੁਸੀਂ ਸੈਕਸ ਕਰਨ ਲਈ ਕਾਫ਼ੀ ਨੇੜੇ ਹੋ, ਤਾਂ ਇਸ ਨਾਲ ਗ੍ਰਸਤ ਹੋਣ ਜਾਂ ਇਸ ਨੂੰ ਅਗੇ ਪਾਸ ਕਰਨ ਦੀ ਸੰਭਾਵਨਾ ਹੈ।
ਵਾਇਰਸ ਦੇ ਨਿਸ਼ਾਨ ਉਹਨਾਂ ਲੋਕਾਂ ਵਿੱਚ ਵੀਰਜ ਵਿੱਚ ਪਾਏ ਗਏ ਹਨ ਜਿਨ੍ਹਾਂ ਨੂੰ ਮੰਕੀਪੌਕਸ ਦੇ ਪੁਸ਼ਟੀ ਕੀਤੇ ਹੋਏ ਕੇਸ ਹਨ ਅਤੇ ਉਨ੍ਹਾਂ ਨੂੰ ਅਜੇ ਵੀ ਹੋਰ ਲੱਛਣ ਹਨ। ਸਾਨੂੰ ਅਜੇ ਇਹ ਨਹੀਂ ਪਤਾ ਕਿ ਹੋਰ ਲੱਛਣਾਂ ਦੇ ਠੀਕ ਹੋਣ ਤੋਂ ਬਾਅਦ ਇਹ ਵੀਰਜ ਜਾਂ ਹੋਰ ਜਿਨਸੀ ਤਰਲ ਪਦਾਰਥਾਂ ਵਿੱਚ ਕਿੰਨਾ ਸਮਾਂ ਹੋ ਸਕਦਾ ਹੈ। ਅਤੇ ਅਸੀਂ ਇਹ ਨਹੀਂ ਜਾਣਦੇ ਕਿ ਕੀ ਵੀਰਜ ਵਿੱਚ ਵਾਇਰਸ ਦੀ ਮਾਤਰਾ ਇਸ ਨੂੰ ਕਿਸੇ ਹੋਰ ਨੂੰ ਪਾਸ ਕਰਨ ਲਈ ਕਾਫ਼ੀ ਹੈ। ਅਜੇ ਤੱਕ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਨੇ ਕਿਸੇ ਕੇਸ ਨੂੰ ਵੀਰਜ ਨਾਲ ਜੁੜਿਆ ਹੋਵੇ। ਇਟਲੀ ਵਿੱਚ ਇੱਕ ਮਾਮਲੇ ਵਿੱਚ, ਇਹ ਪਾਇਆ ਗਿਆ ਕਿ ਇੱਕ ਮਰੀਜ ਦੇ ਵੀਰਜ ਵਿੱਚ ਵਾਇਰਸ ਦੂਜੇ ਵਿਅਕਤੀ ਨੂੰ ਸੰਕਰਮਿਤ ਕਰਨ ਵਿੱਚ ਸਮਰੱਥ ਸੀ। ਹੋਰ ਖੋਜ ਅਤੇ ਸਬੂਤਾਂ ਦੀ ਲੋੜ ਹੈ।
ਯੂਕੇ ਵਿੱਚ ਜਨਤਕ ਸਿਹਤ ਅਧਿਕਾਰੀਆਂ ਨੇ ਵਾਧੂ ਸਾਵਧਾਨ ਰਹਿਣ ਲਈ ਹੋਰ ਲੱਛਣਾਂ ਦੇ ਸਾਫ਼ ਹੋਣ ਤੋਂ ਬਾਅਦ 8 ਹਫ਼ਤਿਆਂ ਤੱਕ ਲਈ ਸੈਕਸ ਦੌਰਾਨ ਕੌਂਡਮ ਪਹਿਨਣ ਦਾ ਸੁਝਾਅ ਦਿੱਤਾ ਹੈ। ਇਹ ਸੰਭਵ ਤੌਰ 'ਤੇ ਸਿਰਫ਼ ਉਦੋਂ ਹੀ ਪ੍ਰਭਾਵੀ ਹੋਵੇਗਾ ਜੇਕਰ ਤੁਸੀਂ ਸੰਭੋਗ ਦੇ ਪੂਰੇ ਸਮੇਂ ਦੌਰਾਨ ਕੌਂਡਮ ਦੀ ਵਰਤੋਂ ਕੀਤੀ ਸੀ, ਜਿਸ ਵਿੱਚ ਆਪਣੇ ਮੂੰਹ ਅਤੇ ਜੀਭ ਨੂੰ ਕਿਸੇ ਦੇ ਸੈਕਸ ਅੰਗਾਂ 'ਤੇ ਵਰਤਣ ਜਾਂ ਕਿਸੇ ਦੇ ਮੂੰਹ ਅਤੇ ਜੀਭ ਨੂੰ ਤੁਹਾਡੇ ਸੈਕਸ ਅੰਗਾਂ 'ਤੇ ਵਰਤੇ ਜਾਣ ਵੇਲੇ ਵੀ ਸ਼ਾਮਲ ਹੈ, ਅਤੇ ਕੌਂਡਮ ਤੋਂ ਇਲਾਵਾ ਹੋਰ ਕਿਤੇ ਵੀ ਵੀਰਜ ਪ੍ਰਾਪਤ ਨਹੀਂ ਕੀਤਾ।
ਇਲਾਜ ਕੀ ਹੈ?
ਵਰਤਮਾਨ ਵਿੱਚ ਮਨੁੱਖਾਂ ਵਿੱਚ ਮੰਕੀਪੌਕਸ ਲਈ ਕੋਈ ਖਾਸ ਇਲਾਜ ਜਾਂ ਉਪਚਾਰ ਨਹੀਂ ਹੈ, ਇਸ ਲਈ ਇਹ ਜ਼ਿਆਦਾਤਰ ਆਪਣੇ ਸਮੇਂ ਦੀ ਮਿਆਦ ਲਈ ਰਹਿੰਦਾ ਹੈ ਅਤੇ ਸਾਡੇ ਇਮਿਊਨ ਸਿਸਟਮ ਦੁਆਰਾ ਇਸ ਦਾ ਸਾਮ੍ਹਣਾ ਕੀਤਾ ਜਾਂਦਾ ਹੈ। ਜ਼ਿਆਦਾਤਰ ਇਲਾਜ ਲੱਛਣਾਂ ਲਈ ਹੁੰਦੇ ਹਨ, ਅਤੇ ਜੇ ਜਖਮ ਹੁੰਦੇ ਹਨ, ਤਾਂ ਉਹਨਾਂ ਨੂੰ ਇੱਕ ਪੱਟੀ ਨਾਲ ਢੱਕਿਆ ਜਾਣਾ ਚਾਹੀਦਾ ਹੈ ਤਾਂ ਜੋ ਦੂਜਿਆਂ ਵਿੱਚ ਫੈਲਣ ਦੀ ਸੰਭਾਵਨਾ ਘੱਟ ਹੋਵੇ। ਜੇਕਰ ਤੁਹਾਡਾ ਪੁਸ਼ਟੀ ਕੀਤਾ ਹੋਇਆ ਕੇਸ ਹੈ, ਤਾਂ ਜ਼ਖਮ ਠੀਕ ਹੋਣ ਤੱਕ (ਆਮ ਤੌਰ 'ਤੇ 2-4 ਹਫ਼ਤੇ) ਜੇ ਤੁਸੀਂ ਕਿਸੇ ਨਾਲ ਨਜ਼ਦੀਕੀ ਸੰਪਰਕ ਵਿੱਚ ਹੋ ਤਾਂ ਆਈਸੋਲੇਟ ਕਰੋ ਅਤੇ ਮਾਸਕ ਪਹਿਨੋ।
ਕੁਝ ਐਮਰਜੈਂਸੀ ਮਾਮਲਿਆਂ ਵਿੱਚ, ਹਸਪਤਾਲ ਵਿੱਚ ਚੇਚਕ ਲਈ ਇਲਾਜ ਵਰਤਿਆ ਜਾ ਸਕਦਾ ਹੈ, ਪਰ ਇਹ ਆਮ ਨਹੀਂ ਹੈ।
ਸਹਾਇਤਾ ਕਦੋਂ ਪ੍ਰਾਪਤ ਕਰਨੀ ਚਾਹੀਦੀ ਹੈ
ਜੇ ਤੁਸੀਂ ਇਹ ਲੱਛਣ ਦੇਖਦੇ ਹੋ - ਖਾਸ ਤੌਰ 'ਤੇ ਧੱਫੜ ਜਾਂ ਛਾਲੇ - ਤਾਂ ਆਈਸੋਲੇਟ ਕਰੋ ਅਤੇ ਤੁਰੰਤ ਆਪਣੇ ਪ੍ਰਾਇਮਰੀ ਕੇਅਰ ਪ੍ਰਦਾਤਾ, ਜਿਨਸੀ ਸਿਹਤ ਕਲੀਨਿਕ, ਜਾਂ ਜਨਤਕ ਸਿਹਤ ਯੂਨਿਟ ਨਾਲ ਸੰਪਰਕ ਕਰੋ। ਜੇ ਤੁਸੀਂ ਮੰਕੀਪੌਕਸ ਦੇ ਲੱਛਣਾਂ ਵਾਲੇ ਜਾਂ ਪੁਸ਼ਟੀ ਕੀਤੇ ਕੇਸ ਵਾਲੇ ਕਿਸੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਵਿੱਚ ਰਹੇ ਹੋ (ਜਿਵੇਂ ਕਿ ਨਾਲ ਸੈਕਸ ਕੀਤਾ, ਚੁੰਮਿਆ, ਗਲੇ ਲਗਾਇਆ) ਤਾਂ ਵੀ ਇਹੀ ਗੱਲ ਲਾਗੂ ਹੁੰਦੀ ਹੈ।
ਮੰਕੀਪੌਕਸ ਅਤੇ ਪ੍ਰਾਈਡ
ਪੂਰੇ ਓਨਟੈਰੀਓ ਵਿੱਚ, ਸਾਡਾ ਭਾਈਚਾਰਾ ਉਸ ਆਨੰਦ (ਅਤੇ ਸੈਕਸ!) ਦਾ ਅਨੁਭਵ ਕਰਨ ਲਈ ਇਕੱਠਾ ਹੋ ਰਿਹਾ ਹੈ ਜੋ ਪ੍ਰਾਈਡ ਪੇਸ਼ ਕਰਦਾ ਹੈ।
ਇਹ ਕੁਝ ਚੀਜ਼ਾਂ ਹਨ ਜਿਨ੍ਹਾਂ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਅਤੇ ਕੁਝ ਚੀਜ਼ਾਂ ਜੋ ਅਸੀਂ ਸਾਰੇ ਆਪਣੀ ਜਿਨਸੀ ਸਿਹਤ ਦਾ ਧਿਆਨ ਰੱਖਣ ਲਈ ਪੂਰੇ ਪ੍ਰਾਈਡ ਸੀਜ਼ਨ ਵਿੱਚ ਕਰ ਸਕਦੇ ਹਾਂ।
- ਆਪਣੇ ਫੈਮਲੀ ਡਾਕਟਰ ਜਾਂ ਸਥਾਨਕ ਜਿਨਸੀ ਸਿਹਤ ਕਲੀਨਿਕ ‘ਤੇ ਜਾਓ ਅਤੇ ਜਿਨਸੀ ਤੌਰ ‘ਤੇ ਸੰਚਾਰਿਤ ਲਾਗਾਂ (ਸਿਫਿਲਿਸ ਅਤੇ HIV ਸਮੇਤ) ਲਈ ਪੂਰੀ ਸਕ੍ਰੀਨਿੰਗ ਕਰਵਾਓ। ਹੋਰ ਟੈਸਟਾਂ ਦੇ ਨਾਲ-ਨਾਲ ਸਵਾਬਾਂ (swabs) ਦੀ ਮੰਗ ਕਰਨਾ ਯਾਦ ਰੱਖੋ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਲਈ, ਟੈਸਟਿੰਗ ਵਿੱਚ ਇੱਕ ਕੱਪ ਵਿੱਚ ਪਿਸ਼ਾਬ ਕਰਨ ਅਤੇ ਸਾਡਾ ਖੂਨ ਲਏ ਜਾਣ ਤੋਂ ਇਲਾਵਾ ਸਾਡਾ ਗਲਾ ਅਤੇ ਗੁਦਾ (asshole) ਸ਼ਾਮਲ ਹੁੰਦਾ ਹੈ।
- ਆਪਣੇ ਚਿੱਤੜਾਂ ਅਤੇ ਜਣਨ ਅੰਗਾਂ ਦੇ ਆਲੇ-ਦੁਆਲੇ ਕੋਈ ਵੀ ਨਵੇਂ ਰੋੜਿਆਂ (bumps), ਸੋਜਾਂ (lumps), ਰੈਸ਼ ਜਾਂ ਕਿਸੇ ਹੋਰ ਚੀਜ਼ ਦੀ ਜਾਂਚ ਕਰੋ ਜੋ ਤੁਹਾਡੇ ਲਈ ਅਸਾਧਾਰਨ ਲੱਗ ਸਕਦੀ ਹੈ।
- ਜੇਕਰ ਤੁਸੀਂ ਕੁਝ ਵੀ ਦੇਖਦੇ ਹੋ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਮੁਲਾਕਾਤ ਦਾ ਸਮਾਂ ਨਿਯਤ ਕਰੋ
- ਤੁਹਾਨੂੰ ਉਹਨਾਂ ਨੂੰ ਯਾਦ ਦਿਵਾਉਣ ਦੀ ਲੋੜ ਹੋ ਸਕਦੀ ਹੈ ਕਿ ਕਮਿਊਨਿਟੀ ਵਿੱਚ ਮੰਕੀਪੌਕਸ ਫੈਲ ਰਿਹਾ ਹੈ।
- ਜੇਕਰ ਤੁਸੀਂ ਪ੍ਰਾਈਡ ਤੋਂ ਪਹਿਲਾਂ ਮੰਕੀਪੌਕਸ ਦੇ ਲੱਛਣਾਂ ਨੂੰ ਵਿਕਸਿਤ ਕਰਦੇ ਹੋ, ਤਾਂ ਆਈਸੋਲੇਟ ਕਰਨ ਅਤੇ ਨਜ਼ਦੀਕੀ ਸੰਪਰਕ – ਜਿਸ ਵਿੱਚ ਸੈਕਸ ਸ਼ਾਮਲ ਹੈ – ਤੋਂ ਪਰਹੇਜ਼ ਕਰਨ ‘ਤੇ ਵਿਚਾਰ ਕਰੋ ਜਦੋਂ ਤੱਕ ਸਿਹਤ ਸੰਭਾਲ ਪ੍ਰਦਾਤਾ ਦੁਆਰਾ ਤੁਹਾਡਾ ਮੁਲਾਂਕਣ ਨਹੀਂ ਕੀਤਾ ਜਾਂਦਾ ਅਤੇ ਉਨ੍ਹਾਂ ਨੇ ਮੰਕੀਪੌਕਸ ਨੂੰ ਰੱਦ ਨਹੀਂ ਕੀਤਾ ਹੈ।
- ਵਿਚਾਰ ਕਰੋ ਕਿ ਤੁਹਾਡੇ ਦੁਆਰਾ ਜਾਏ ਜਾਣ ਵਾਲੇ ਸਮਾਗਮਾਂ ਅਤੇ ਸਥਾਨਾਂ ‘ਤੇ ਕਿੰਨਾ ਨਜ਼ਦੀਕੀ ਸੰਪਰਕ ਹੋਣ ਦੀ ਸੰਭਾਵਨਾ ਹੈ।
- ਤਜਵੀਜ਼ ਕੀਤੇ ਅਨੁਸਾਰ ਆਪਣੀਆਂ PrEP ਜਾਂ HIV ਦਵਾਈਆਂ ਲੈਣਾ ਜਾਰੀ ਰੱਖੋ।
- ਕੌਂਡਮਾਂ ਅਤੇ ਲੂਬ ਨੂੰ ਨੇੜੇ ਰੱਖੋ। ਇਸ ਗੱਲ ਦੀ ਸੰਭਾਵਨਾ ਹੈ ਕਿ ਮੰਕੀਪੌਕਸ ਵੀਰਜ ਰਾਹੀਂ ਸੰਚਾਰਿਤ ਕੀਤਾ ਜਾ ਸਕਦਾ ਹੈ, ਪਰ ਕੌਂਡਮ ਅਜੇ ਵੀ ਹੋਰ STIਆਂ ਨੂੰ ਰੋਕਣ ਵਿੱਚ ਮਦਦਗਾਰ ਹੁੰਦੇ ਹਨ।
- ਆਪਣੇ ਪਾਰਟਨਰਾਂ ਦੀ ਸੰਖਿਆ ਨੂੰ ਜਾਂ ਬਹੁਤ ਸਾਰੇ ਨਜ਼ਦੀਕੀ ਸੰਪਰਕ ਵਾਲੇ ਇਵੈਂਟਾਂ ਜਾਂ ਸਥਾਨਾਂ ‘ਤੇ ਜਾਣ ਨੂੰ ਸੀਮਤ ਕਰਨ ਬਾਰੇ ਸੋਚੋ।
- ਜੇਕਰ ਤੁਸੀਂ ਕਰ ਸਕਦੇ ਹੋ, ਤਾਂ ਜਿਨ੍ਹਾਂ ਲੋਕਾਂ ਨਾਲ ਤੁਸੀਂ ਸੈਕਸ ਕਰਦੇ ਹੋ ਜਾਂ ਉਹਨਾਂ ਦੇ ਨੇੜੇ ਜਾਂਦੇ ਹੋ—ਭਾਵੇਂ ਸਥਾਨਾਂ ‘ਤੇ ਜਾਂ ਹੁੱਕ-ਅੱਪ ਐਪਾਂ ‘ਤੇ-ਤੁਹਾਨੂੰ ਸੰਭਾਵੀ ਮੰਕੀਪੌਕਸ ਐਕਸਪੋਜ਼ਰ ਲਈ ਉਹਨਾਂ ਨਾਲ ਸੰਪਰਕ ਕਰਨ ਦੀ ਲੋੜ ਹੋਵੇ ਤਾਂ ਉਹਨਾਂ ਲਈ ਕੁਝ ਮੁੱਢਲੀ ਸੰਪਰਕ ਜਾਣਕਾਰੀ ਰੱਖਣਾ ਮਦਦਗਾਰ ਹੋ ਸਕਦਾ ਹੈ।
- ਹੋਰ ਤਰੀਕੇ ਜਿੰਨ੍ਹਾਂ ਨਾਲ ਤੁਸੀਂ ਮੰਕੀਪੌਕਸ ਦੇ ਜੋਖਮ ਨੂੰ ਘਟਾ ਸਕਦੇ ਹੋ:
- ਇੰਨ੍ਹਾਂ ਨੂੰ ਸਾਂਝਾ ਕਰਨ ਤੋਂ ਪਰਹੇਜ਼ ਕਰੋ — ਲੂਬ, ਸੈਕਸ ਖਿਡੌਣੇ, ਫੇਟਿਸ਼ ਗੀਅਰ, ਡੂਸ਼ਿੰਗ ਉਪਕਰਣ, ਟੁੱਥਬ੍ਰਸ਼, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਉਪਕਰਣ ਜਿਵੇਂ ਕਿ ਪਾਈਪਾਂ ਅਤੇ ਸਰਿੰਜਾਂ, ਬਿਸਤਰੇ, ਤੌਲੀਏ ਅਤੇ ਕੱਪੜੇ।
- ਜੇਕਰ ਸਾਂਝਾ ਕਰ ਰਹੇ ਹੋ, ਤਾਂ ਫਿਸਟਿੰਗ ਲਈ ਦਸਤਾਨੇ ਅਤੇ ਸੈਕਸ ਖਿਡੌਣਿਆਂ ‘ਤੇ ਕੌਂਡਮਾਂ ਵਰਗੀਆਂ ਰੁਕਾਵਟਾਂ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰੋ। ਉਹਨਾਂ ਨੂੰ ਸੈਕਸ ਸਾਥੀਆਂ ਵਿਚਕਾਰ ਬਦਲੋ।
- ਤੁਹਾਡੇ ਜਿੰਨੇ ਜ਼ਿਆਦਾ ਜਿਨਸੀ ਸਾਥੀ ਹੋਣਗੇ, ਓਨੀ ਜ਼ਿਆਦਾ ਸੰਭਾਵਨਾ ਹੈ ਕਿ ਤੁਸੀਂ ਮੰਕੀਪੌਕਸ ਦੇ ਸੰਪਰਕ ਵਿੱਚ ਆ ਸਕਦੇ ਹੋ ਜਾਂ ਇਸ ਨੂੰ ਪਾਸ ਕਰ ਸਕਦੇ ਹੋ।
- ਇੰਨ੍ਹਾਂ ਨੂੰ ਸਾਂਝਾ ਕਰਨ ਤੋਂ ਪਰਹੇਜ਼ ਕਰੋ — ਲੂਬ, ਸੈਕਸ ਖਿਡੌਣੇ, ਫੇਟਿਸ਼ ਗੀਅਰ, ਡੂਸ਼ਿੰਗ ਉਪਕਰਣ, ਟੁੱਥਬ੍ਰਸ਼, ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਉਪਕਰਣ ਜਿਵੇਂ ਕਿ ਪਾਈਪਾਂ ਅਤੇ ਸਰਿੰਜਾਂ, ਬਿਸਤਰੇ, ਤੌਲੀਏ ਅਤੇ ਕੱਪੜੇ।
- ਆਪਣੇ ਸਾਥੀਆਂ ਨਾਲ ਆਪਣੀ ਜਿਨਸੀ ਸਿਹਤ ਅਤੇ ਉਹਨਾਂ ਦੀ ਸਿਹਤ ਬਾਰੇ ਖੁੱਲ੍ਹ ਕੇ ਗੱਲ ਕਰੋ— ਪ੍ਰਾਈਡ ਖੁਸ਼ੀ ਦਾ ਸਮਾਂ ਹੈ, ਅਤੇ ਇਹ ਸਾਡੇ ਸਾਰਿਆਂ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਇੱਕ ਦੂਜੇ ਦੀ ਦੇਖਭਾਲ ਕਰੀਏ।
- ਮੰਕੀਪੌਕਸ ਦੇ ਕੋਈ ਵੀ ਲੱਛਣਾਂ ਲਈ ਨਿਗਰਾਨੀ ਕਰੋ ਜਿਸ ਵਿੱਚ ਕੋਈ ਵੀ ਨਵੇਂ ਰੋੜੇ (bump), ਸੋਜਾਂ, ਰੈਸ਼, ਜਾਂ ਕੋਈ ਹੋਰ ਚੀਜ਼ ਜੋ ਤੁਹਾਡੇ ਲਈ ਅਸਾਧਾਰਨ ਲੱਗ ਸਕਦੀ ਹੈ, ਸ਼ਾਮਲ ਹਨ।
- ਆਪਣੇ ਡਾਕਟਰ, ਜਿਨਸੀ ਸਿਹਤ ਕਲੀਨਿਕ ਸਟਾਫ, ਜਾਂ ਹੋਰ ਸਿਹਤ ਸੰਭਾਲ ਪ੍ਰਦਾਤਾ ਦੇ ਮਾਰਗਦਰਸ਼ਨ ਦੀ ਪਾਲਣਾ ਕਰੋ।
- ਤੁਹਾਨੂੰ ਉਹਨਾਂ ਨੂੰ ਯਾਦ ਦਿਵਾਉਣ ਦੀ ਲੋੜ ਹੋ ਸਕਦੀ ਹੈ ਕਿ ਕਮਿਊਨਿਟੀ ਵਿੱਚ ਮੰਕੀਪੌਕਸ ਫੈਲ ਰਿਹਾ ਹੈ।
- ਆਪਣੇ ਫੈਮਲੀ ਡਾਕਟਰ ਜਾਂ ਸਥਾਨਕ ਜਿਨਸੀ ਸਿਹਤ ਕਲੀਨਿਕ ‘ਤੇ ਜਾਓ ਅਤੇ ਜਿਨਸੀ ਤੌਰ ‘ਤੇ ਸੰਚਾਰਿਤ ਲਾਗਾਂ (ਸਿਫਿਲਿਸ ਅਤੇ HIV ਸਮੇਤ) ਲਈ ਪੂਰੀ ਸਕ੍ਰੀਨਿੰਗ ਕਰਵਾਓ। ਸਵਾਬਾਂ (swabs) ਦੀ ਮੰਗ ਕਰਨਾ ਯਾਦ ਰੱਖੋ। ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਲਈ, ਟੈਸਟਿੰਗ ਵਿੱਚ ਇੱਕ ਕੱਪ ਵਿੱਚ ਪਿਸ਼ਾਬ ਕਰਨ ਅਤੇ ਸਾਡਾ ਖੂਨ ਲਏ ਜਾਣ ਤੋਂ ਇਲਾਵਾ ਸਾਡਾ ਗਲਾ ਅਤੇ ਗੁਦਾ (asshole) ਸ਼ਾਮਲ ਹੁੰਦਾ ਹੈ।
ਵੈਕਸੀਨ ਜਾਣਕਾਰੀ
ਕੀ ਕੋਈ ਵੈਕਸੀਨ ਹੈ?
ਮੰਕੀਪੌਕਸ ਲਈ ਕੋਈ ਖਾਸ ਵੈਕਸੀਨ ਨਹੀਂ ਹੈ, ਪਰ ਅਜਿਹਾ ਲਗਦਾ ਹੈ ਕਿ ਚੇਚਕ ਦੀ ਵੈਕਸੀਨ ਇਸਦੇ ਲੱਛਣਾਂ ਨੂੰ ਘਟਾਉਣ ਵਿੱਚ ਲਗਭਗ 85% ਪ੍ਰਭਾਵਸ਼ਾਲੀ ਹੈ। ਆਖਰੀ ਦੇਸ਼ਾਂ ਨੇ ਲਗਭਗ 40 ਸਾਲ ਪਹਿਲਾਂ ਚੇਚਕ ਦੀਆਂ ਵੈਕਸੀਨਾਂ ਦੇਣੀਆਂ ਬੰਦ ਕਰ ਦਿੱਤੀਆਂ ਸੀ, ਇਸ ਲਈ 40 ਸਾਲ ਤੋਂ ਵੱਧ ਉਮਰ ਦੇ ਕਿਸੇ ਵੀ ਵਿਅਕਤੀ ਨੂੰ ਇਹ ਮਿਲੀ ਹੋਈ ਹੋ ਸਕਦੀ ਹੈ।
ਮੰਕੀਪੌਕਸ ਦੇ ਗੰਭੀਰ ਲੱਛਣ ਹੋਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਚੇਚਕ ਦੀ ਵੈਕਸੀਨ ਦਿੱਤੀ ਜਾ ਸਕਦੀ ਹੈ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਇਹ ਕਿਸੇ ਨੂੰ ਮੰਕੀਪੌਕਸ ਹੋਣ ਤੋਂ ਰੋਕ ਸਕਦੀ ਹੈ। ਜੇਕਰ ਕਿਸੇ ਨੂੰ ਮੰਕੀਪੌਕਸ ਦੇ ਸੰਪਰਕ ਵਿੱਚ ਆਉਣ ਦੀ ਸੰਭਾਵਨਾ ਹੈ, ਪਰ ਉਸ ਵਿੱਚ ਲੱਛਣ ਜਾਂ ਪੁਸ਼ਟੀ ਕੀਤਾ ਕੇਸ ਨਹੀਂ ਸੀ, ਤਾਂ ਉਹਨਾਂ ਲਈ HIV ਦੇ ਸਮਾਨ ਪੋਸਟ-ਐਕਸਪੋਜ਼ਰ ਪ੍ਰੋਫਾਈਲੈਕਸਿਸ (PEP) ਦੇ ਰੂਪ ਵਿੱਚ ਵੈਕਸੀਨ ਲੈਣਾ ਸੰਭਵ ਹੈ।
ਕਿਉਂਕਿ ਇਹ ਚੇਚਕ ਲਈ ਵਿਕਸਤ ਕੀਤੀ ਗਈ ਸੀ ਅਤੇ ਖਾਸ ਤੌਰ ‘ਤੇ ਮੰਕੀਪੌਕਸ ਲਈ ਨਹੀਂ, ਇਹਨਾਂ ਵਿੱਚੋਂ ਕੁਝ ਵੇਰਵਿਆਂ ‘ਤੇ ਸਾਡੇਂ ਚਾਹੁਣ ਨਾਲੋਂ ਘੱਟ ਖੋਜ ਉਪਲਬਧ ਹੈ। ਪਰੰਤੂ, ਅਸੀਂ ਜਾਣਦੇ ਹਾਂ ਕਿ ਚੇਚਕ ਦੀ ਵੈਸੀਨ ਸੁਰੱਖਿਅਤ ਹੈ।
ਵੈਕਸੀਨ ਲਗਵਾਉਣ ਤੋਂ ਬਾਅਦ ਇਹ ਕਿੰਨੀ ਜਲਦੀ ਪ੍ਰਭਾਵੀ ਹੋਵੇਗੀ?
ਤੁਹਾਨੂੰ ਵੈਕਸੀਨ ਲਗਵਾਉਣ ਤੋਂ ਲੈ ਕੇ ਕਾਫ਼ੀ ਸੁਰੱਖਿਆ ਪ੍ਰਾਪਤ ਕਰਨ ਵਿੱਚ 14 ਦਿਨਾਂ ਤੱਕ ਦਾ ਸਮਾਂ ਲੱਗਦਾ ਹੈ।
ਟੀਕਾਕਰਨ ਕਲੀਨਿਕ
ਜੇਕਰ ਤੁਹਾਨੂੰ ਮੰਕੀਪੌਕਸ ਹੋ ਜਾਂਦਾ ਹੈ, ਤਾਂ ਮੰਕੀਪੌਕਸ ਦੇ ਵਿਰੁੱਧ ਟੀਕਾਕਰਨ ਗੰਭੀਰ ਲੱਛਣਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇਹ ਸੰਭਾਵਤ ਤੌਰ ‘ਤੇ ਤੁਹਾਨੂੰ ਇਹ ਹੋਣ ਤੋਂ ਨਹੀਂ ਰੋਕੇਗਾ ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਵਿੱਚ ਹੋ ਜੋ ਇਸਨੂੰ ਪਾਸ ਕਰ ਸਕਦਾ ਹੈ। ਯਾਦ ਰੱਖੋ: ਵੈਕਸੀਨਾਂ ਚਾਲੂ/ਬੰਦ ਸਵਿੱਚ ਵਾਂਗ ਕੰਮ ਨਹੀਂ ਕਰਦੀਆਂ। ਤੁਹਾਡੇ ਸਰੀਰ ਨੂੰ ਪਹਿਲੀ ਖੁਰਾਕ ਤੋਂ ਬਾਅਦ ਵੈਕਸੀਨ ਨੂੰ ਪ੍ਰੌਸੈਸ ਕਰਨ ਅਤੇ ਉਸ ਪ੍ਰਤੀ ਪ੍ਰਤੀਕਿਰਿਆ ਕਰਨ ਵਿੱਚ ਦੋ ਹਫ਼ਤੇ ਦਾ ਸਮਾਂ ਲੱਗ ਸਕਦਾ ਹੈ।
ਓਨਟੈਰੀਓ ਸਰਕਾਰ ਪੂਰੇ ਸੂਬੇ ਵਿੱਚ ਵੈਕਸੀਨ ਉਪਲਬਧ ਕਰਵਾਉਣ ਦੀ ਦੇਖਭਾਲ ਕਰਦੀ ਹੈ। ਸਥਾਨਕ ਪਬਲਿਕ ਹੈਲਥ ਯੂਨਿਟ ਵੈਕਸੀਨ ਕਲੀਨਿਕ ਸਥਾਪਤ ਕਰਨ ਅਤੇ ਅਸਲ ਵਿੱਚ ਲੋਕਾਂ ਨੂੰ ਵੈਕਸੀਨ ਦੇਣ ਦੀ ਦੇਖਭਾਲ ਕਰਦੇ ਹਨ। ਇਹ ਸੈਕਸ਼ਨ ਅੱਪਡੇਟ ਕੀਤਾ ਜਾਵੇਗਾ ਜਿਵੇਂ ਸਾਨੂੰ ਸਿਹਤ ਅਧਿਕਾਰੀਆਂ ਤੋਂ ਜਾਣਕਾਰੀ ਮਿਲਦੀ ਹੈ।
ਓਨਟੈਰੀਓ ਵਿੱਚ ਕਲੀਨਿਕ ਦੀ ਅਪ-ਟੂ-ਡੇਟ ਜਾਣਕਾਰੀ ਲਈ ਕਿਰਪਾ ਕਰਕੇ ਅੰਗਰੇਜ਼ੀ ਪੰਨੇ ਦੀ ਜਾਂਚ ਕਰੋ ਜਾਂ ਆਪਣੇ ਸਥਾਨਕ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰੋ। ਤੁਸੀਂ ਸੈਕਸੁਅਲ ਹੈਲਥ ਇਨਫੋਲਾਈਨ ਓਨਟੈਰੀਓ (SHILO) ਨੂੰ ਕਾਲ ਵੀ ਕਰ ਸਕਦੇ ਹੋ। SHILO HIV, STIਆਂ, ਸੁਰੱਖਿਅਤ ਸੈਕਸ, ਜਿਨਸੀ ਸਿਹਤ ਸੇਵਾਵਾਂ ਲਈ ਰੈਫਰਲ, ਟੈਸਟਿੰਗ ਜਾਣਕਾਰੀ, ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿੱਚ ਨੁਕਸਾਨ ਘਟਾਉਣ, ਅਤੇ ਸੂਈਆਂ ਦੇ ਆਦਾਨ-ਪ੍ਰਦਾਨ ਦੀ ਜਾਣਕਾਰੀ ਬਾਰੇ ਇੱਕ ਮੁਫਤ, ਸੂਬਾ-ਵਿਆਪੀ ਅਗਿਆਤ ਸਲਾਹ ਸੇਵਾ ਹੈ।
416-392-2437/1-800-668-2437 (ਅੰਗਰੇਜ਼ੀ ਅਤੇ ਬਹੁ-ਭਾਸ਼ਾਈ ਲਾਈਨ)
ਤੁਹਾਨੂੰ ਵੈਕਸੀਨ ਲਈ ਭੁਗਤਾਨ ਕਰਨ ਵਾਸਤੇ ਨਹੀਂ ਕਿਹਾ ਜਾਵੇਗਾ। ਵੈਕਸੀਨ ਲੈਣ ਲਈ ਤੁਹਾਨੂੰ OHIP ਕਾਰਡ ਦੀ ਲੋੜ ਨਹੀਂ ਹੈ।
ਨੋਟ: GMSH ਇਸ ਜਾਣਕਾਰੀ ਨੂੰ ਸਾਡੇ ਭਾਈਚਾਰੇ ਦਾ ਸਮਰਥਨ ਕਰਨ ਅਤੇ ਸਾਡੇ ਵਿੱਚੋਂ ਉਨ੍ਹਾਂ ਲੋਕਾਂ ਵਾਸਤੇ ਟੀਕਾਕਰਨ ਨੂੰ ਉਤਸ਼ਾਹਿਤ ਕਰਨ ਲਈ ਸਾਂਝਾ ਕਰ ਰਿਹਾ ਹੈ ਜੋ ਇਸ ਤੋਂ ਲਾਭ ਲੈ ਸਕਦੇ ਹਨ। ਅਸੀਂ ਕਲੀਨਿਕਾਂ ਵਿੱਚੋਂ ਕਿਸੇ ਨੂੰ ਵੀ ਚਲਾਉਣ, ਕਿੰਨੀਆਂ ਖੁਰਾਕਾਂ ਉਪਲਬਧ ਹਨ, ਜਾਂ ਸੂਬੇ ਭਰ ਵਿੱਚ ਸਥਾਪਤ ਕੀਤੇ ਗਏ ਵੱਖ-ਵੱਖ ਵੈਕਸੀਨ ਕਲੀਨਿਕਾਂ ਵਿੱਚ ਲੋਕਾਂ ਦੇ ਵਿਅਕਤੀਗਤ ਅਨੁਭਵ ਲਈ ਜ਼ਿੰਮੇਵਾਰ ਨਹੀਂ ਹਾਂ।
ਵੈਕਸੀਨ ਕਿਸ ਨੂੰ ਲਗਵਾਉਣੀ ਚਾਹੀਦੀ ਹੈ?
ਤੁਹਾਨੂੰ ਮੰਕੀਪੌਕਸ (ਇਮਵਾਮਿਊਨ (Imvamune), ਚੇਚਕ ਦਾ ਟੀਕਾ) ਦੀ ਵੈਕਸੀਨ ਲਗਵਾਉਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ, ਜੇਕਰ ਤੁਹਾਨੂੰ ਪਿਛਲੇ ਦੋ ਮਹੀਨਿਆਂ ਵਿੱਚ STI ਹੋਈ ਹੈ, ਜੇਕਰ ਤੁਸੀਂ ਮਲਟੀਪਲ ਪਾਰਟਨਰਾਂ ਨਾਲ ਸੈਕਸ ਕਰਦੇ ਹੋ, ਜੇਕਰ ਤੁਸੀਂ ਅਗਿਆਤ ਸੈਕਸ ਕਰਦੇ ਹੋ, ਜੇਕਰ ਤੁਸੀਂ ਉਨ੍ਹਾਂ ਥਾਵਾਂ ‘ਤੇ ਜਾਂਦੇ ਹੋ ਜਿੱਥੇ ਸੈਕਸ ਹੁੰਦਾ ਹੈ (ਜਿਵੇਂ ਕਿ ਬਾਥਹਾਊਸ), ਜਾਂ ਜੇ ਤੁਸੀਂ ਸੈਕਸ ਦਾ ਕੰਮ ਕਰਦੇ ਹੋ।
ਓਨਟੈਰੀਓ ਸਿਹਤ ਮੰਤਰਾਲੇ ਦੁਆਰਾ ਨਿਰਧਾਰਤ ਮੌਜੂਦਾ ਯੋਗਤਾ ਮਾਪਦੰਡ ਹਨ:
ਟਰਾਂਸ- ਜਾਂ ਸੀਸ-ਜੈਂਡਰ ਵਿਅਕਤੀ ਜੋ ਆਪਣੇ ਆਪ ਨੂੰ ਸਮਲਿੰਗੀ, ਦੋਲਿੰਗੀ ਅਤੇ ਹੋਰ ਪੁਰਸ਼ਾਂ ਨਾਲ ਸਬੰਧਤ ਹੋਣ ਦੇ ਰੂਪ ਵਿੱਚ ਪਛਾਣਦੇ ਹਨ ਜੋ ਪੁਰਸ਼ (gbMSM) ਕਮਿਊਨਿਟੀ ਨਾਲ ਸੰਭੋਗ ਕਰਦੇ ਹਨ ਅਤੇ ਜਿੰਨ੍ਹਾਂ ਤੇ ਇਹਨਾਂ ਵਿੱਚੋਂ ਘੱਟੋ-ਘੱਟ ਇੱਕ ਲਾਗੂ ਹੁੰਦਾ ਹੈ:
- ਪਿਛਲੇ 2 ਮਹੀਨਿਆਂ ਵਿੱਚ ਬੈਕਟੀਰੀਅਲ STI (ਜਿਵੇਂ ਕਿ ਕਲੈਮੀਡੀਆ, ਗੋਨੋਰੀਆ, ਸਿਫਿਲਿਸ) ਦਾ ਨਿਦਾਨ ਪ੍ਰਾਪਤ ਹੋਇਆ ਹੈ;
- ਪਿਛਲੇ 21 ਦਿਨਾਂ ਦੇ ਅੰਦਰ 2 ਜਾਂ ਵੱਧ ਜਿਨਸੀ ਸਾਥੀ ਹੋਏ ਹਨ ਜਾਂ ਸ਼ਾਇਦ ਯੋਜਨਾ ਬਣਾ ਰਹੇ ਹੋਣ;
- ਪਿਛਲੇ 21 ਦੇ ਅੰਦਰ ਜਿਨਸੀ ਸੰਪਰਕ ਲਈ ਸਥਾਨਾਂ ‘ਤੇ ਹਾਜ਼ਰ ਹੋਏ ਹਨ (ਉਦਾਹਰਨ ਲਈ, ਬਾਥ ਹਾਊਸ, ਸੈਕਸ ਕਲੱਬ) ਜਾਂ ਇਹਨਾਂ ਸੈਟਿੰਗਾਂ ਵਿੱਚ ਕੰਮ ਕਰਨ/ਵਲੰਟੀਅਰ ਕਰਨ ਦੀ ਯੋਜਨਾ ਬਣਾ ਰਹੇ ਹੋ ਸਕਦੇ ਹਨ;
- ਪਿਛਲੇ 21 ਦਿਨਾਂ ਵਿੱਚ ਅਗਿਆਤ/ਆਮ ਸੰਭੋਗ ਕੀਤਾ ਹੈ (ਉਦਾਹਰਨ ਲਈ, ਔਨਲਾਈਨ ਡੇਟਿੰਗ/ਹੁੱਕਅੱਪ ਐਪਸ ਦੀ ਵਰਤੋਂ ਕਰਦੇ ਹੋਏ) ਜਾਂ ਸ਼ਾਇਦ ਯੋਜਨਾ ਬਣਾ ਰਹੇ ਹੋ ਸਕਦੇ ਹਨ;
- ਜਿਨਸੀ ਕੰਮ ਵਿੱਚ ਲਗੇ ਹੋਏ ਹੋ ਸਕਦੇ ਹਨ ਜਾਂ ਉਸਦੀ ਯੋਜਨਾ ਬਣਾ ਰਹੇ ਹੋ ਸਕਦੇ ਹਨ, ਅਤੇ ਉਹਨਾਂ ਦੇ ਜਿਨਸੀ ਸੰਪਰਕ।
-
ਮੰਕੀਪੌਕਸ ਕਿੰਨਾ ਗੰਭੀਰ ਹੈ?
ਮੰਕੀਪੌਕਸ ਇੱਕ ਗੰਭੀਰ ਬਿਮਾਰੀ ਹੈ। ਹਾਲਾਂਕਿ ਬਹੁਤ ਸਾਰੇ ਲੋਕ ਜਿਨ੍ਹਾਂ ਨੂੰ ਮੰਕੀਪੌਕਸ ਹੁੰਦਾ ਹੈ ਉਨ੍ਹਾਂ ਵਿੱਚ ਅਸਲ ਵਿੱਚ ਮਾੜੇ ਲੱਛਣ ਨਹੀਂ ਹੋਣਗੇ, ਮੌਜੂਦਾ ਆਉਟਬ੍ਰੇਕ ਵਿੱਚ ਬਹੁਤ ਸਾਰੇ ਲੋਕਾਂ ਨੂੰ ਅਜਿਹਾ ਹੋ ਰਿਹਾ ਹੈ। ਕੁਝ (ਪਰ ਜ਼ਿਆਦਾਤਰ ਨਹੀਂ) ਲੋਕ ਹਸਪਤਾਲ ਵਿੱਚ ਪਹੁੰਚ ਗਏ ਹਨ, ਅਤੇ ਜਿਨ੍ਹਾਂ ਲੋਕਾਂ ਨੂੰ ਵਧੇਰੇ ਗੰਭੀਰ ਲੱਛਣ ਹੋਏ ਹਨ, ਨੇ ਗੰਭੀਰ ਦਰਦ; ਉਹਨਾਂ ਦੇ ਮੂੰਹ ਵਿੱਚ ਛਾਲੇ ਅਤੇ ਖੁੱਲੇ ਜ਼ਖਮ, ਉਹਨਾਂ ਦੇ ਚਿਹਰੇ, ਚਿੱਤੜਾਂ ਜਾਂ ਲਿੰਗ ਉੱਤੇ; ਅਤੇ—ਕੁਝ ਮਾਮਲਿਆਂ ਵਿੱਚ—ਉਨ੍ਹਾਂ ਦੇ ਜ਼ਖਮਾਂ ਜਾਂ ਛਾਲਿਆਂ ਤੋਂ ਖੂਨ ਨਿਕਲਣ (ਉਨ੍ਹਾਂ ਦੇ ਚਿੱਤੜਾਂ ਤੋਂ ਵੀ ਸ਼ਾਮਲ ਹੈ) ਦੀ ਰਿਪੋਰਟ ਕੀਤੀ ਹੈ। ਹਸਪਤਾਲ ਵਿੱਚ ਦਾਖਲ ਕਿਸੇ ਵੀ ਅਜਿਹੇ ਵਿਅਕਤੀ ਲਈ ਇਲਾਜ ਉਪਲਬਧ ਹੈ ਜੋ ਗੰਭੀਰ ਰੂਪ ਵਿੱਚ ਬਿਮਾਰ ਹੈ।
ਮੌਜੂਦਾ ਆਉਟਬ੍ਰੇਕ ਵਿੱਚ ਜਨਤਕ ਕੀਤੀਆਂ ਗਈਆਂ ਕੇਸ ਰਿਪੋਰਟਾਂ ਤੋਂ, ਅਸੀਂ ਜਾਣਦੇ ਹਾਂ ਕਿ ਮੰਕੀਪੌਕਸ ਵਾਲੇ ਲੋਕ ਦਰਦ ਅਤੇ ਬੇਅਰਾਮੀ ਦੀਆਂ ਵੱਖ-ਵੱਖ ਡਿਗਰੀਆਂ ਦੇ ਨਾਲ ਕਈ ਤਰ੍ਹਾਂ ਦੇ ਲੱਛਣਾਂ ਦਾ ਅਨੁਭਵ ਕਰ ਸਕਦੇ ਹਨ। ਇਸ ਗੱਲ 'ਤੇ ਨਿਰਭਰ ਕਰਦੇ ਹੋਏ ਕਿ ਜਖਮ ਕਿੰਨੀ ਚੰਗੀ ਤਰ੍ਹਾਂ ਠੀਕ ਹੁੰਦੇ ਹਨ, ਦਾਗ ਸੰਭਵ ਹਨ।
-
ਕੀ ਵੈਕਸੀਨ ਸੁਰੱਖਿਅਤ ਹੈ?
ਓਨਟੈਰੀਓ ਵਿੱਚ ਵਰਤੀ ਜਾ ਰਹੀ ਵੈਕਸੀਨ (ਜਿਸ ਨੂੰ ਇਮਵਾਮਿਊਨ) ਕਿਹਾ ਜਾਂਦਾ ਹੈ), ਲਈ ਪਿਛਲੀ ਖੋਜ ਦੱਸਦੀ ਹੈ ਕਿ ਇਹ ਮੰਕੀਪੌਕਸ ਨੂੰ ਰੋਕਣ ਵਿੱਚ ਘੱਟੋ-ਘੱਟ 85% ਪ੍ਰਭਾਵਸ਼ਾਲੀ ਹੈ। ਇਹ ਕੈਨੇਡਾ ਵਿੱਚ 18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਵਰਤਣ ਲਈ ਅਧਿਕਾਰਤ ਹੈ ਅਤੇ ਟੀਕੇ ਦੁਆਰਾ ਦਿੱਤੀ ਜਾਂਦੀ ਹੈ। ਤੁਸੀਂ ਇਸ ਗੱਲ ਦੀ ਪਰਵਾਹ ਕੀਤੇ ਬਿਨਾਂ ਕਿ ਕੋਵਿਡ-19 ਲਈ ਤੁਹਾਡਾ ਟੀਕਾਕਰਨ ਕਦੋਂ ਕੀਤਾ ਗਿਆ ਸੀ ਜਾਂ ਕੀਤਾ ਗਿਆ ਸੀ ਜਾਂ ਨਹੀਂ, ਵੈਕਸੀਨ ਪ੍ਰਾਪਤ ਕਰ ਸਕਦੇ ਹੋ।
ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਦੇ ਅਨੁਸਾਰ, ਇਮਵਾਮਿਊਨ ਦੀ ਸੁਰੱਖਿਆ ਦਾ ਮੁਲਾਂਕਣ 20 ਮੁਕੰਮਲ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਕੀਤਾ ਗਿਆ ਹੈ ਜਿੱਥੇ 7,414 ਵਿਅਕਤੀਆਂ ਨੂੰ ਲਗਭਗ 13,700 ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਸਨ।
ਕੀ HIV ਨਾਲ ਰਹਿ ਰਹੇ ਲੋਕਾਂ ਲਈ ਵੈਕਸੀਨ ਸੁਰੱਖਿਅਤ ਹੈ?
HIV ਨਾਲ ਰਹਿ ਰਹੇ ਲੋਕ ਜੋ HIV ਦਾ ਇਲਾਜ ਲੈਂਦੇ ਹਨ, ਉਹਨਾਂ ਨੂੰ ਮੰਕੀਪੌਕਸ ਦੇ ਨਾਲ ਘੱਟ ਗੰਭੀਰ ਤਜ਼ਰਬੇ ਹੁੰਦੇ ਹਨ। HIV ਨਾਲ ਰਹਿ ਰਹੇ ਲੋਕ ਜਿਨ੍ਹਾਂ ਦੀ CD4 ਦੀ ਗਿਣਤੀ 100 ਤੋਂ ਘੱਟ ਹੈ, ਲਗਾਤਾਰ ਉੱਚ ਵਾਇਰਲ ਲੋਡ ਹੈ, ਜਾਂ ਜਿੰਨ੍ਹਾਂ ਦਾ ਇਮਿਊਨ ਸਿਸਟਮ ਉਂਝ ਕਮਜ਼ੋਰ ਹੈ, ਵਧੇਰੇ ਗੰਭੀਰ ਬਿਮਾਰੀ ਦਾ ਅਨੁਭਵ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਵੈਕਸੀਨ ਲੈਣ ਤੋਂ ਪਹਿਲਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਨਾਲ ਗੱਲ ਕਰਨੀ ਚਾਹੀਦੀ ਹੈ।
ਤੁਹਾਨੂੰ ਪੇਸ਼ ਕੀਤੀ ਜਾਣ ਵਾਲੀ ਵੈਕਸੀਨ ਸੁਰੱਖਿਅਤ ਹੈ ਅਤੇ ਅਧਿਐਨਾਂ ਵਿੱਚ HIV ਨਾਲ ਰਹਿ ਰਹੇ ਲੋਕ ਸ਼ਾਮਲ ਸਨ। ਤੁਹਾਨੂੰ ਤੁਹਾਡੀ CD4 ਗਿਣਤੀ ਬਾਰੇ ਪੁੱਛਿਆ ਜਾ ਸਕਦਾ ਹੈ। ਇਸਦੀ ਪਰਵਾਹ ਕੀਤੇ ਬਿਨਾਂ, ਜੇਕਰ ਤੁਹਾਨੂੰ ਵੈਕਸੀਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਤੁਹਾਨੂੰ ਇਸ ਦੁਆਰਾ ਪੇਸ਼ ਕੀਤੀ ਜਾਣ ਵਾਲੀ ਸੁਰੱਖਿਆ ਅਤੇ ਲਾਭਾਂ ਲਈ ਇਸ ਨੂੰ ਲੈਣ ਬਾਰੇ ਵਿਚਾਰ ਕਰਨਾ ਚਾਹੀਦਾ ਹੈ।
-
ਵੈਕਸੀਨ ਦੇ ਮਾੜੇ ਪ੍ਰਭਾਵ ਕੀ ਹਨ?
ਕੈਨੇਡਾ ਵਿੱਚ ਉਪਲਬਧ ਵੈਕਸੀਨ, ਇਮਵਾਮਿਊਨ, ਇੱਕ ਸਿੰਗਲ ਸੂਈ ਵਾਲੇ ਟੀਕੇ ਦੇ ਰੂਪ ਵਿੱਚ ਦਿੱਤੀ ਜਾ ਰਹੀ ਹੈ। ਇਹ ਤੁਹਾਡੀ ਬਾਂਹ ਦੇ ਹੇਠਲੇ ਪਾਸੇ, ਚਮੜੀ ਦੇ ਬਿਲਕੁਲ ਹੇਠਾਂ ਟੀਕਾ ਰਾਹੀਂ ਲਗਾਈ ਜਾਂਦੀ ਹੈ।
ਜ਼ਿਆਦਾਤਰ ਲੋਕਾਂ ਦੀ ਵੈਕਸੀਨ ਪ੍ਰਤੀ ਪ੍ਰਬਲ ਪ੍ਰਤੀਕਿਰਿਆ ਨਹੀਂ ਹੁੰਦੀ ਹੈ। ਸਭ ਤੋਂ ਆਮ ਮਾੜੇ ਪ੍ਰਭਾਵਾਂ ਵਿੱਚ ਦਰਦ ਮਹਿਸੂਸ ਹੋਣਾ, ਹਲਕਾ ਜਿਹਾ ਨੀਲ ਪੈਣਾ, ਛੋਟਾ ਜਿਹਾ ਰੋੜਾ (bump), ਸੋਜ, ਜਾਂ ਜਿੱਥੇ ਤੁਹਾਨੂੰ ਸੂਈ ਲਗਾਈ ਜਾਂਦੀ ਹੈ ਉਸ ਦੇ ਆਲੇ ਦੁਆਲੇ ਇੱਕ ਛੋਟਾ ਜਿਹਾ ਰੈਸ਼ ਹੁੰਦਾ ਹੈ।
ਕੁਝ ਲੋਕ ਥਕਾਵਟ ਮਹਿਸੂਸ ਕਰਦੇ ਹਨ, ਸਿਰ ਦਰਦ ਜਾਂ ਮਾਸਪੇਸ਼ੀਆਂ ਵਿੱਚ ਦਰਦ ਮਹਿਸੂਸ ਕਰਦੇ ਹਨ, ਅਤੇ ਕਦੇ-ਕਦਾਈਂ ਆਪਣੇ ਪੇਟ ਵਿੱਚ ਬਿਮਾਰ ਮਹਿਸੂਸ ਕਰਦੇ ਹਨ। ਜੇ ਤੁਸੀਂ ਇਹਨਾਂ ਦਾ ਅਨੁਭਵ ਕਰਦੇ ਹੋ, ਤਾਂ ਇਹ ਆਮ ਤੌਰ 'ਤੇ ਇੱਕ ਹਫ਼ਤੇ ਦੇ ਅੰਦਰ ਠੀਕ ਹੋ ਜਾਂਦੇ ਹਨ। ਟੀਕੇ ਨੂੰ ਦਾਗ਼ ਨਹੀਂ ਛੱਡਣਾ ਚਾਹੀਦਾ।
ਜੇਕਰ ਤੁਹਾਨੂੰ ਪ੍ਰਬਲ ਪ੍ਰਤੀਕ੍ਰਿਆ ਹੁੰਦੀ ਹੈ, ਜਾਂ ਜੇ ਮਾੜੇ ਪ੍ਰਭਾਵ ਇੱਕ ਹਫ਼ਤੇ ਤੋਂ ਵੱਧ ਸਮੇਂ ਤੱਕ ਰਹਿੰਦੇ ਹਨ, ਤਾਂ ਆਪਣੇ ਸਿਹਤ ਸੰਭਾਲ ਪ੍ਰਦਾਤਾ ਜਾਂ ਸਥਾਨਕ ਪਬਲਿਕ ਹੈਲਥ ਯੂਨਿਟ ਨਾਲ ਸੰਪਰਕ ਕਰੋ।
-
ਕੀ ਇਹ ਸਿਰਫ਼ ਕਵੀਅਰ (QUEER) ਮਰਦਾਂ ਨੂੰ ਹੀ ਪ੍ਰਭਾਵਿਤ ਕਰ ਰਿਹਾ ਹੈ?
ਹੁਣ ਤੱਕ, ਰਿਪੋਰਟਾਂ ਇਹ ਹਨ ਕਿ ਇਹ ਜ਼ਿਆਦਾਤਰ ਇੱਕ ਦੂਜੇ ਨਾਲ ਸੈਕਸ ਕਰਨ ਵਾਲੇ ਮਰਦਾਂ ਵਿੱਚ ਕੁਝ ਜਿਨਸੀ ਨੈੱਟਵਰਕਾਂ ਵਿੱਚੋਂ ਪਾਸ ਹੋ ਰਿਹਾ ਹੈ, ਪਰ ਜ਼ਿਆਦਾਤਰ ਪੁਸ਼ਟੀ ਕੀਤੇ ਕੇਸਾਂ ਵਿੱਚ ਕੋਈ ਸਪੱਸ਼ਟ ਸਬੰਧ ਨਹੀਂ ਹੈ। ਅਜਿਹੇ ਕੁਝ ਮਾਮਲਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਵਿੱਚ ਸਮਲਿੰਗੀ ਜਾਂ ਦੋਲਿੰਗੀ ਪੁਰਸ਼ ਸ਼ਾਮਲ ਨਹੀਂ ਹਨ। ਵਾਇਰਸ ਲੋਕਾਂ ਨੂੰ ਨਿਸ਼ਾਨਾ ਨਹੀਂ ਬਣਾਉਂਦਾ ਅਤੇ ਇਸ ਲਈ ਕੋਈ ਵੀ ਲੰਬਾ ਸੰਪਰਕ (ਜ਼ਰੂਰੀ ਤੌਰ 'ਤੇ ਜਿਨਸੀ ਨਹੀਂ) ਇਸ ਨੂੰ ਅਗੇ ਪਾਸ ਕਰ ਸਕਦਾ ਹੈ। ਇਸ ਤੋਂ ਇਲਾਵਾ, ਇਹ ਜਾਨਵਰਾਂ ਵਿੱਚ ਰਹਿ ਸਕਦਾ ਹੈ, ਜਿਸ ਨਾਲ ਅਤੀਤ ਵਿੱਚ ਆਉਟਬ੍ਰੇਕਾਂ ਹੋਈਆਂ ਹਨ (ਸਭ ਤੋਂ ਹਾਲ ਹੀ ਵਿੱਚ 2003 ਵਿੱਚ US ਵਿੱਚ)।
-
ਮੰਕੀਪੌਕਸ ਅਤੇ HIV
ਬਹੁਤ ਸਾਰੀਆਂ ਲਾਗਾਂ ਵਾਂਗ, ਕਮਜ਼ੋਰ ਇਮਿਊਨ ਸਿਸਟਮਾਂ ਵਾਲੇ ਲੋਕਾਂ ਲਈ ਮੰਕੀਪੌਕਸ ਦਾ ਪ੍ਰਭਾਵ ਹੋਰ ਵੀ ਮਾੜਾ ਹੋ ਸਕਦਾ ਹੈ। HIV ਨਾਲ ਰਹਿ ਰਹੇ ਲੋਕ ਜੋ ਇਲਾਜ ਨਹੀਂ ਕਰ ਰਹੇ ਹਨ ਜਾਂ ਜਿੰਨ੍ਹਾਂ ਦੀ ਟੀ-ਸੈੱਲ ਗਿਣਤੀ ਘੱਟ ਹੈ ਲਈ, ਜੇ ਉਹਨਾਂ ਨੂੰ ਮੰਕੀਪੌਕਸ ਹੋ ਜਾਂਦਾ ਹੈ ਤਾਂ ਹੋਰ ਜਟਿਲਤਾਵਾਂ ਦਾ ਹੋਣਾ ਸੰਭਵ ਹੈ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ HIV ਦੇ ਨਾਲ ਰਹਿ ਰਹੇ ਕਿਸੇ ਵਿਅਕਤੀ ਨੂੰ ਮੰਕੀਪੌਕਸ ਦੀਆਂ ਜਟਿਲਤਾਵਾਂ ਦਾ ਖ਼ਤਰਾ HIV ਤੋਂ ਬਿਨਾਂ ਕਿਸੇ ਵਿਅਕਤੀ ਨਾਲੋਂ ਜ਼ਿਆਦਾ ਹੈ।
-
ਤੁਹਾਨੂੰ ਕਿੰਨਾ ਚਿੰਤਤ ਹੋਣਾ ਚਾਹੀਦਾ ਹੈ?
ਘਬਰਾਓ ਨਾ, ਪਰ ਤੁਹਾਨੂੰ ਜਾਗਰੂਕ ਹੋਣਾ ਚਾਹੀਦਾ ਹੈ। ਸਭ ਕੁਝ ਵਿਚਾਰੇ ਜਾਣ ਤੋਂ ਬਾਅਦ, ਇਹ ਇੱਕ ਦੁਰਲੱਭ ਵਾਇਰਸ ਹੈ ਅਤੇ ਜ਼ਿਆਦਾਤਰ ਮਾਮਲਿਆਂ ਵਿੱਚ ਗੰਭੀਰ ਨਹੀਂ ਹੈ (ਮਤਲਬ ਕਿ ਤੁਹਾਡੇ ਹਸਪਤਾਲ ਵਿੱਚ ਦਾਖਲ ਹੋਣ ਦੀ ਸੰਭਾਵਨਾ ਨਹੀਂ ਹੈ)। ਸੁਚੇਤ ਰਹਿਣਾ ਅਤੇ ਆਪਣੇ ਡਾਕਟਰ ਜਾਂ ਸਥਾਨਕ ਪਬਲਿਕ ਹੈਲਥ ਯੂਨਿਟ ਨੂੰ ਤੁਹਾਡੇ ਕਿਸੇ ਵੀ ਲੱਛਣ ਬਾਰੇ ਦੱਸਣਾ ਇਸ ਦੇ ਫੈਲਣ ਨੂੰ ਹੌਲੀ ਕਰਨ ਵਿੱਚ ਮਦਦ ਕਰ ਸਕਦਾ ਹੈ। ਭਾਵੇਂ ਤੁਹਾਨੂੰ ਮਾਮੂਲੀ ਕੇਸ ਹੋ ਸਕਦਾ ਹੈ, ਸਾਡੇ ਭਾਈਚਾਰੇ ਵਿੱਚ ਅਜਿਹੇ ਲੋਕ ਹਨ ਜਿਨ੍ਹਾਂ ਦੇ ਇਮਿਊਨ ਸਿਸਟਮ ਕਮਜ਼ੋਰ ਹਨ ਜੋ ਗੰਭੀਰ ਰੂਪ ਵਿੱਚ ਬਿਮਾਰ ਹੋ ਸਕਦੇ ਹਨ।
ਜੇਕਰ ਤੁਸੀਂ ਕਿਸੇ ਖਾਸ ਸਥਾਨ (ਜਿਵੇਂ ਕਿ ਇੱਕ ਕਲੱਬ, ਬਾਰ, ਜਾਂ ਬਾਥਹਾਊਸ) ਨਾਲ ਜੁੜੀ ਮੰਕੀਪੌਕਸ ਦੀ ਰਿਪੋਰਟ ਦੇਖਦੇ ਹੋ, ਤਾਂ ਇਸ ਬਾਰੇ ਸੋਚੋ ਕਿ ਤੁਸੀਂ ਉੱਥੇ ਕੀ ਕੀਤਾ ਸੀ ਅਤੇ ਕੀ ਤੁਹਾਡਾ ਲੋਕਾਂ ਨਾਲ ਕੋਈ ਨਜ਼ਦੀਕੀ ਸੰਪਰਕ ਹੋੋਇਆ ਸੀ।
ਓਨਟੈਰੀਓ ਵਿੱਚ ਪਬਲਿਕ ਹੈਲਥ ਯੂਨਿਟ ਸੂਬੇ ਵਿੱਚ ਸੰਭਾਵਿਤ ਮਾਮਲਿਆਂ ਲਈ ਸੰਪਰਕ ਟਰੇਸਿੰਗ ਕਰ ਰਹੇ ਹਨ ਅਤੇ ਸਿੱਧੇ ਤੌਰ 'ਤੇ ਫਾਲੋਅਪ ਕਰ ਰਹੇ ਹਨ। ਪਰ ਅਗਲੇ ਕੁਝ ਸਮੇਂ ਲਈ, ਸ਼ਾਇਦ ਇਹ ਸਭ ਤੋਂ ਵਧੀਆ ਹੈ ਕਿ ਹਰ ਕੋਈ ਇਸ ਬਾਰੇ ਟ੍ਰੈਕ ਰੱਖੇ ਕਿ ਉਹ ਕਿਸ ਨਾਲ ਨਜ਼ਦੀਕੀ ਸੰਪਰਕ ਵਿੱਚ ਰਹੇ ਹਨ (ਜਿਵੇਂ ਕਿ ਚੁੰਮਿਆ, ਸੈਕਸ ਕੀਤਾ, ਜਾਂ ਉਸ ਨਾਲ ਨੰਗੇ ਹੋਏ ਹਨ) ਅਤੇ ਜੇਕਰ ਤੁਹਾਨੂੰ ਲੱਛਣ ਦਿਖਾਈ ਦਿੰਦੇ ਹਨ ਜਾਂ ਇੱਕ ਪੁਸ਼ਟੀ ਕੀਤਾ ਕੇਸ ਹੁੰਦਾ ਹੈ ਤਾਂ ਉਹਨਾਂ ਨਾਲ ਸੰਪਰਕ ਕਰਨ ਲਈ ਸਰਗਰਮ ਰਹੋ। ਪਿਛਲੇ ਤਿੰਨ ਹਫ਼ਤਿਆਂ ਵਿੱਚ ਤੁਸੀਂ ਜਿਹੜੇ ਕਿਸੇ ਵੀ ਸਥਾਨ 'ਤੇ ਸੀ, ਤੇ ਵੀ ਇਹੀ ਗੱਲ ਲਾਗੂ ਹੁੰਦੀ ਹੈ, ਜੇਕਰ ਤੁਸੀਂ ਕਿਸੇ ਅਜਿਹੇ ਵਿਅਕਤੀ ਨੂੰ ਚੁੰਮਿਆ, ਉਸ ਨਾਲ ਡ੍ਰਿੰਕ ਸਾਂਝੀ ਕੀਤੀ, ਜਾਂ ਅਜਿਹੇ ਕਿਸੇ ਹੋਰ ਵਿਅਕਤੀ ਨਾਲ ਸੈਕਸ ਕੀਤਾ ਜਿਸ ਨਾਲ ਤੁਸੀਂ ਸਿੱਧਾ ਸੰਪਰਕ ਨਹੀਂ ਕਰ ਸਕਦੇ ਹੋ।
-
ਰਿਪੋਰਟ ਕਰਨ ਦੀ ਡਿਊਟੀ
ਓਨਟੈਰੀਓ ਵਿੱਚ, ਸਿਹਤ ਦੇ ਮੁੱਖ ਮੈਡੀਕਲ ਅਫਸਰ ਨੇ ਸਾਰੇ ਸਿਹਤ ਸੰਭਾਲ ਪ੍ਰਦਾਤਾਵਾਂ ਨੂੰ ਮੰਕੀਪੌਕਸ ਦੇ ਕਿਸੇ ਵੀ ਸੰਦਿਗਧ ਜਾਂ ਪੁਸ਼ਟੀ ਕੀਤੇ ਕੇਸਾਂ ਦੀ CMOH ਅਤੇ ਪਬਲਿਕ ਹੈਲਥ ਓਨਟੈਰੀਓ ਨੂੰ ਰਿਪੋਰਟ ਕਰਨ ਦਾ ਆਦੇਸ਼ ਦਿੱਤਾ ਹੈ।
ਸਮੱਗਰੀ ਸਰੋਤ (ਸਾਰੇ ਅੰਗਰੇਜ਼ੀ ਵਿੱਚ):
https://www.who.int/news-room/fact-sheets/detail/monkeypox
https://www.cdc.gov/poxvirus/monkeypox/index.html
https://www.health.gov.on.ca/en/pro/programs/emb/monkeypox.aspx
https://www.quebec.ca/en/health/health-issues/a-z/monkeypox
https://www.canada.ca/en/public-health/services/diseases/monkeypox.html
https://www.catie.ca/catie-news/an-outbreak-of-monkeypox-in-canada-and-other-countries
https://www.eurosurveillance.org/content/10.2807/1560-7917.ES.2022.27.22.2200411
https://www.eurosurveillance.org/content/10.2807/1560-7917.ES.2022.27.22.2200421
https://www.journalofinfection.com/article/S0163-4453(22)00335-8/fulltext